ਸਾਡੀ

ਕਹਾਣੀ,

ਸਾਡਾ

ਸੰਘਰਸ਼

Kisan Mazdoor Sangharsh Committee

ਇੱਕ ਪਿੰਡ ਤੋਂ ਸ਼ੁਰੂ ਹੋਈ ਲਹਿਰ, 13 ਜ਼ਿਲ੍ਹਿਆਂ ਵਿੱਚ ਫੈਲੀ — ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਦੀ ਕਹਾਣੀ।

2000

ਸਥਾਪਨਾ ਸਾਲ

KMSC
2000 ਸਥਾਪਨਾ | 13 ਜ਼ਿਲ੍ਹੇ | 5 ਡੈਲੀਗੇਟ ਇਜਲਾਸ | 354+ ਡੈਲੀਗੇਟ (2023) | 18 ਕੋਰ ਕਮੇਟੀ | 169 ਰੇਲ ਮੋਰਚਾ ਦਿਨ | ₹357 cr ਬਕਾਏ ਖਤਮ |

— ਸੰਸਥਾ ਬਾਰੇ

ਸੰਨ 2000 ਵਿੱਚ ਝੋਨੇ ਦੀ ਭਾਰੀ ਬਰਸਾਤ ਨਾਲ ਤਬਾਹ ਹੋਈ ਫਸਲ ਤੋਂ ਸ਼ੁਰੂ ਹੋਈ ਇਹ ਕਹਾਣੀ ਅੱਜ 26 ਸਾਲਾਂ ਦੇ ਜੁਝਾਰੂ ਸੰਘਰਸ਼ ਦੀ ਗਾਥਾ ਬਣ ਚੁੱਕੀ ਹੈ।

28 ਸਤੰਬਰ 2000 ਨੂੰ ਸੜਕ ਉੱਤੇ ਜਾਮ ਲਗਾ ਕੇ ਬੈਠੇ ਕਿਸਾਨਾਂ ਵੱਲੋਂ ਕਿਸਾਨ ਸੰਘਰਸ਼ ਕਮੇਟੀ ਦੀ ਨੀਂਹ ਰੱਖੀ ਗਈ — ਬਿਨਾਂ ਕਿਸੇ ਰਾਜਸੀ ਪਾਰਟੀ ਦੀ ਛਤਰੀ ਹੇਠ, ਬਿਨਾਂ ਕਿਸੇ ਬਾਹਰੀ ਫੰਡ ਦੇ।

ਜਥੇਬੰਦੀ ਦੀ ਬੁਨਿਆਦ ਸਿਰਫ ਕਿਸਾਨਾਂ ਦੇ ਆਰਥਿਕ ਮੁੱਦਿਆਂ ਤੱਕ ਸੀਮਤ ਨਹੀਂ ਰਹੀ। ਬਿੱਲ ਬਾਈਕਾਟ ਤੋਂ ਲੈ ਕੇ ਦਿੱਲੀ ਮੋਰਚੇ ਤੱਕ, ਪੁਲਿਸ ਜ਼ਬਰ ਖਿਲਾਫ ਥਾਣਿਆਂ ਅੱਗੇ ਧਰਨਿਆਂ ਤੋਂ ਲੈ ਕੇ ਰੇਲ ਰੋਕੋ ਮੋਰਚਿਆਂ ਤੱਕ — ਜਥੇਬੰਦੀ ਨੇ ਹਮੇਸ਼ਾ ਲੋਕਾਂ ਦੇ ਅਸਲ ਹੱਕਾਂ ਲਈ ਮੈਦਾਨ ਵਿੱਚ ਡਟ ਕੇ ਖੜੀ ਰਹੀ।

ਅੱਜ ਜਥੇਬੰਦੀ 13 ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ, 5 ਡੈਲੀਗੇਟ ਇਜਲਾਸ ਕਰ ਚੁੱਕੀ ਹੈ ਤੇ ਦੇਸ਼ ਦੀ ਇਤਿਹਾਸਕ ਕਿਸਾਨ ਲਹਿਰ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕੀ ਹੈ। ਜਥੇਬੰਦੀ ਦਾ ਅਗਲਾ ਕਦਮ — ਪਿੰਡਾਂ ਤੇ ਕਸਬਿਆਂ ਵਿੱਚ ਲੋਕਾਂ ਦੀ ਸੱਤਾ ਕਾਇਮ ਕਰਨਾ।

ਪੂਰਾ ਪੜ੍ਹੋ →

— ਬਾਨੀ ਆਗੂ

“ਜਿਵੇਂ ਵੱਡੇ ਮੋਤੀ ਵੱਡੀਆਂ ਲਹਿਰਾਂ ਵਿੱਚੋਂ ਹੀ ਹਾਸਲ ਹੁੰਦੇ ਹਨ, ਉਸੇ ਤਰ੍ਹਾਂ ਵੱਡੇ ਆਗੂ ਵੱਡੀਆਂ ਲੋਕ ਲਹਿਰਾਂ ਵਿੱਚੋਂ ਪੈਦਾ ਹੁੰਦੇ ਹਨ।”

ਸਤਨਾਮ ਸਿੰਘ ਪੰਨੂੰ

ਬਾਨੀ · ਸਾਬਕਾ ਸੂਬਾ ਪ੍ਰਧਾਨ (ਚਾਰ ਵਾਰ)

ਪਿੰਡ ਪਿੱਦੀ

ਤਰਨ ਤਾਰਨ

ਜਨਮ 1956

SFI ਮੈਂਬਰ 1974

ਅਖਾੜੇ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਤੱਕ

ਮੇਰਾ ਜਨਮ 12 ਅਗਸਤ 1956 ਨੂੰ ਪਿੰਡ ਪਿੱਦੀ ਵਿਖੇ ਹੋਇਆ। ਪਹਿਲਵਾਨੀ ਤੋਂ ਸ਼ੁਰੂ ਹੋਈ ਜ਼ਿੰਦਗੀ, ਕਮਿਊਨਿਜ਼ਮ ਦੀਆਂ ਕਿਤਾਬਾਂ ਪੜ੍ਹ ਕੇ ਇਨਕਲਾਬ ਦੇ ਸੁਪਨਿਆਂ ਵੱਲ ਮੁੜੀ, ਤੇ ਫਿਰ ਲੋਕਾਂ ਦੇ ਅਸਲ ਦਰਦ ਨੇ ਸੰਘਰਸ਼ ਦੇ ਰਾਹ ਉੱਤੇ ਪਾ ਦਿੱਤਾ।

1956

ਜਨਮ

ਬਚਪਨ

ਪਿੰਡ ਪਿੱਦੀ, ਤਰਨ ਤਾਰਨ

ਪਿੰਡ ਦੇ ਸਕੂਲ ਤੋਂ ਪ੍ਰਾਇਮਰੀ, ਐੱਸ.ਡੀ. ਹਾਈ ਸਕੂਲ ਤੋਂ ਮੈਟ੍ਰਿਕ। 8ਵੀਂ ਜਮਾਤ ਤੋਂ ਪਹਿਲਵਾਨਾਂ ਦੇ ਅਖਾੜੇ ਵਿੱਚ ਦਾਖਲ, ਮਹਿੰਦਰ ਸਿੰਘ ਪਿੱਦੀ, ਦਾਰਾ ਸਿੰਘ ਜਵੰਧਾ ਵਰਗੇ ਉਸਤਾਦਾਂ ਦੀ ਸੰਗਤ।

1974

ਵਿਦਿਆਰਥੀ

ਵਿਦਿਆਰਥੀ ਲਹਿਰ

ਐੱਸ.ਐੱਫ.ਆਈ. ਅੰਦੋਲਨ

ਗੁਰੂ ਅਰਜਨ ਦੇਵ ਕਾਲਜ ਤਰਨ ਤਾਰਨ ਵਿੱਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਦੇ ਮੈਂਬਰ। 1975 ਦੀ ਐਮਰਜੈਂਸੀ ਵਿੱਚ ਬੱਸ ਕਿਰਾਇਆ ਘੋਲ, ਪੰਜਾਬ ਵਿੱਚ ਵਿਦਿਆਰਥੀਆਂ ਨੂੰ ਫਰੀ ਬੱਸ ਪਾਸ ਜਿੱਤਿਆ।

1974

ਵਿਦਿਆਰਥੀ

ਵਿਦਿਆਰਥੀ ਲਹਿਰ

ਐੱਸ.ਐੱਫ.ਆਈ. ਅੰਦੋਲਨ

ਗੁਰੂ ਅਰਜਨ ਦੇਵ ਕਾਲਜ ਤਰਨ ਤਾਰਨ ਵਿੱਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਦੇ ਮੈਂਬਰ। 1975 ਦੀ ਐਮਰਜੈਂਸੀ ਵਿੱਚ ਬੱਸ ਕਿਰਾਇਆ ਘੋਲ, ਪੰਜਾਬ ਵਿੱਚ ਵਿਦਿਆਰਥੀਆਂ ਨੂੰ ਫਰੀ ਬੱਸ ਪਾਸ ਜਿੱਤਿਆ।

1994

ਸ਼ੁਰੂਆਤ

ਸੰਘਰਸ਼

ਪੁਲਿਸ ਜ਼ਬਰ ਖਿਲਾਫ ਪਹਿਲਾ ਕਦਮ

ਪਿੰਡ ਪਿੱਦੀ ਵਿੱਚ ਵੱਡਾ ਇਕੱਠ ਕਰਕੇ ਥਾਣਿਆਂ ਅੱਗੇ ਧਰਨੇ ਦਿੱਤੇ। ਭਾਅ ਜੀ ਗੁਰਸ਼ਰਨ ਸਿੰਘ ਦੇ ਡਰਾਮੇ ਕਰਵਾਏ। ਬੇਅੰਤ ਸਿੰਘ ਤੇ ਕੇ.ਪੀ.ਐੱਸ. ਗਿੱਲ ਦੇ ਜੁਲਮ ਖਿਲਾਫ ਆਵਾਜ਼ ਉਠਾਈ।

2000

ਸਥਾਪਨਾ

ਜਥੇਬੰਦੀ

ਕਿਸਾਨ ਸੰਘਰਸ਼ ਕਮੇਟੀ ਦੀ ਨੀਂਹ

28 ਸਤੰਬਰ 2000 ਨੂੰ ਝੋਨੇ ਦੀ ਤਬਾਹ ਫਸਲ ਦੇ ਸੰਘਰਸ਼ ਦੌਰਾਨ ਕਿਸਾਨ ਸੰਘਰਸ਼ ਕਮੇਟੀ ਦੀ ਨੀਂਹ। ਆੜ੍ਹਤੀਆਂ ਦੀ ਕਾਟ ਖਿਲਾਫ ਡੇਢ ਸਾਲ ਸੰਘਰਸ਼ — ਪਹਿਲੀ ਵੱਡੀ ਜਿੱਤ।

2009

ਪ੍ਰਧਾਨ

ਅਗਵਾਈ

ਦਿੱਲੀ ਕਿਸਾਨ ਮੋਰਚਾ

ਪੰਜਾਬ ਵਿੱਚ ਸਭ ਤੋਂ ਪਹਿਲਾਂ ਰੇਲ ਮੋਰਚਾ। 26 ਜਨਵਰੀ 2021 ਨੂੰ ਦਿੱਲੀ ਰਿੰਗ ਰੋਡ ਉੱਤੇ ਅਗਵਾਈ — ਜਥੇਬੰਦੀ ਦਾ ਇਹ ਫੈਸਲਾ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ।

— ਮਿਸ਼ਨ ਤੇ ਵਿਚਾਰਧਾਰਾ

ਜਮਹੂਰੀ ਅਧਿਕਾਰ

ਪੁਲਿਸ ਜ਼ਬਰ, ਝੂਠੇ ਪਰਚੇ, ਜ਼ਮੀਨ ਖੋਹਣ ਖਿਲਾਫ — ਹਰ ਨਾਗਰਿਕ ਦੇ ਸੰਵਿਧਾਨਕ ਹੱਕਾਂ ਦੀ ਰੱਖਿਆ।

ਕਿਸਾਨਾਂ ਦੇ ਆਰਥਿਕ ਹੱਕ​

ਫਸਲਾਂ ਦੀ ਸਹੀ ਕੀਮਤ, ਐਮ.ਐੱਸ.ਪੀ. ਗਰੰਟੀ, ਕਰਜ਼ਾ ਮੁਆਫੀ — ਖੇਤੀ ਕਿੱਤੇ ਨੂੰ ਫਾਇਦੇਮੰਦ ਬਣਾਉਣ ਲਈ ਸੰਘਰਸ਼।

ਲੋਕ ਪੱਖੀ ਰਾਜ

ਕਾਰਪੋਰੇਟ ਤੇ ਬ੍ਰਾਹਮਣਵਾਦੀ ਰਾਜ ਪ੍ਰਬੰਧ ਤੋਂ ਮੁਕਤੀ — ਕਿਸਾਨਾਂ, ਮਜ਼ਦੂਰਾਂ ਤੇ ਲੋਕਾਂ ਦੀ ਸੱਤਾ ਕਾਇਮ ਕਰਨਾ।

ਸਾਡੀ ਵਿਚਾਰਧਾਰਾ ਤੇ ਸੋਚ

ਜਥੇਬੰਦੀ ਦਾ ਨਜ਼ਰੀਆ ਹੈ ਕਿ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਅੱਜ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਦੇਸ਼ ਦੇ ਲੁਟੇਰੇ ਹਾਕਮਾਂ ਤੇ ਬ੍ਰਾਹਮਣਵਾਦ ਤੋਂ ਸਭ ਤੋਂ ਵੱਧ ਖਤਰਾ ਹੈ।

ਇਸ ਲਈ ਪਿੰਡਾਂ ਕਸਬਿਆਂ ਦੇ ਲੋਕਾਂ ਨੂੰ ਜਾਗ੍ਰਿਤ ਕਰਕੇ ਜਥੇਬੰਦਕ ਫੋਰਸ ਬਣਾਉਣੀ ਚਾਹੀਦੀ ਹੈ। ਜਦੋਂ ਅਸੀਂ ਪਿੰਡਾਂ ਉੱਤੇ ਕਾਬਜ਼ ਹੋਵਾਂਗੇ, ਤਾਂ ਲੋਕ ਇਸ ਲੁਟੇਰੇ ਰਾਜ ਪ੍ਰਬੰਧ ਖਿਲਾਫ ਲਹੂ ਵੀਟਵੀਂ ਲੜਾਈ ਲੜਨਗੇ।

ਜਥੇਬੰਦੀ ਕਿਸੇ ਵੀ ਰਾਜਸੀ ਪਾਰਟੀ ਦੀ ਬੀ-ਟੀਮ ਨਹੀਂ। ਇਹ ਆਜ਼ਾਦਾਨਾ ਤੌਰ ‘ਤੇ ਲੋਕਾਂ ਦੇ ਹੱਕਾਂ ਲਈ ਲੜਦੀ ਹੈ — ਭਾਵੇਂ ਸਰਕਾਰ ਕੋਈ ਵੀ ਹੋਵੇ।

ਬੌਧਿਕ ਪੱਧਰ ਉੱਚਾ ਚੁੱਕਣਾ — ਸੁਣਨਾ, ਪੜ੍ਹਨਾ, ਲਿਖਣਾ — ਜਥੇਬੰਦੀ ਦੇ ਆਗੂਆਂ ਲਈ ਉਨਾ ਹੀ ਜ਼ਰੂਰੀ ਹੈ ਜਿੰਨਾ ਮੈਦਾਨ ਵਿੱਚ ਲੜਨਾ।

— ਮੌਜੂਦਾ ਅਗਵਾਈ

ਕੋਰ ਕਮੇਟੀ

2023

5ਵੇਂ ਡੈਲੀਗੇਟ ਇਜਲਾਸ ਵਿੱਚ ਚੁਣੀ ਗਈ ਕੋਰ ਕਮੇਟੀ — 18 ਮੈਂਬਰ, 13 ਜ਼ਿਲ੍ਹੇ।

ਸੂਬਾ ਪ੍ਰਧਾਨ · 2023

ਸੁਖਵਿੰਦਰ ਸਿੰਘ ਸਭਰਾ

ਸੂਬਾ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ

ਜਨਰਲ ਸਕੱਤਰ · 2023

ਰਣਬੀਰ ਸਿੰਘ ਰਾਣਾ

ਸੀਨੀ. ਮੀਤ ਪ੍ਰਧਾਨ · 2023

ਜਸਬੀਰ ਸਿੰਘ ਪਿੱਦੀ

ਬਾਨੀ · ਸਾਬਕਾ ਸੂਬਾ ਪ੍ਰਧਾਨ

ਸਤਨਾਮ ਸਿੰਘ ਪੰਨੂੰ​

ਸਰਵਣ ਸਿੰਘ ਪੰਧੇਰ

ਸਾਬਕਾ ਜਨਰਲ ਸਕੱਤਰ

ਸਰਵਣ ਸਿੰਘ ਪੰਧੇਰ

ਸੂਬਾ ਆਗੂ

ਲਖਵਿੰਦਰ ਸਿੰਘ ਵਰਿਆਮ ਨੰਗਲ

ਸੂਬਾ ਆਗੂ

ਸਤਨਾਮ ਸਿੰਘ ਮਾਣੋ ਚਾਹਲ

ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ

ਸੂਬਾ ਆਗੂ

ਸਵਿੰਦਰ ਸਿੰਘ ਚੁਤਾਲਾ

1st

2009

ਪਿੰਡ ਚੱਬਾ · ਪਹਿਲਾ ਇਜਲਾਸ · ਸਤਨਾਮ ਸਿੰਘ ਪ੍ਰਧਾਨ

2nd

2012

ਦੂਜਾ ਇਜਲਾਸ · ਜ਼ਿਲ੍ਹਾ ਵਿਸਥਾਰ ਜਾਰੀ

3rd

2015

ਤੀਜਾ ਇਜਲਾਸ · ਕਪੂਰਥਲਾ, ਜਲੰਧਰ · ਸਵਿੰਦਰ ਚੁਤਾਲਾ ਸਕੱਤਰ

4th

2018

ਚੌਥਾ ਇਜਲਾਸ · 7 ਜ਼ਿਲ੍ਹੇ · ਸਰਵਣ ਪੰਧੇਰ ਸਕੱਤਰ

5th

2023

ਠੱਠੀਆਂ ਮਹੰਤਾਂ · 354 ਡੈਲੀਗੇਟ · 13 ਜ਼ਿਲ੍ਹੇ

— ਮੁੱਖ ਸੰਘਰਸ਼

ਸੰਘਰਸ਼ ਤੋਂ ਜਿੱਤ

ਤੱਕ ਦੀ ਯਾਤਰਾ

23 ਸਾਲਾਂ ਵਿੱਚ ਜਥੇਬੰਦੀ ਨੇ ਦਰਜਨਾਂ ਵੱਡੇ ਸੰਘਰਸ਼ ਲੜੇ — ਜੇਲਾਂ ਕੱਟੀਆਂ, ਲਾਠੀਆਂ ਖਾਧੀਆਂ, ਗੋਲੀਆਂ ਵੀ ਸਹੀਆਂ — ਪਰ ਕਦੇ ਪਿੱਛੇ ਨਹੀਂ ਹਟੀ।

2000

ਜਿੱਤ

ਝੋਨੇ ਦੀ ਖਰੀਦ ਤੇ ਆੜ੍ਹਤੀਆਂ ਦੀ ਕਾਟ

ਨੌਸ਼ਹਿਰਾ ਮਾਰਕੀਟ ਅੱਗੇ ਡੇਢ ਸਾਲ ਸੰਘਰਸ਼। 80 ਕਿਸਾਨ 2 ਦਿਨ ਜੇਲ। ਆੜ੍ਹਤੀਆਂ ਨੂੰ ਪੈਸੇ ਵਾਪਸ ਕਰਨੇ ਪਏ।

2003

ਜਿੱਤ

ਸੇਰੋਂ ਗੰਨਾਂ ਮਿੱਲ — ₹47 ਕਰੋੜ

15-21 ਫਰਵਰੀ 2003 ਨੂੰ ਮਰਹਾਣੇ 6 ਦਿਨ ਜੀ.ਟੀ. ਰੋਡ ਜਾਮ। 47 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਜਾਰੀ।

2003

ਸੰਘਰਸ਼

ਬੰਬੀਆਂ ਦੇ ਬਿੱਲ ਬਾਈਕਾਟ

25-30 ਪਿੰਡਾਂ ਵਿੱਚ ਬਾਈਕਾਟ। ਪਿੰਡ ਪਿੱਦੀ ਵਿੱਚ ਗੁਰਦੁਆਰੇ ਘੇਰਿਆ। ਰਬੜ ਗੋਲੀਆਂ ਲੱਗੀਆਂ।

2004

ਸ਼ਹਾਦਤ

ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ

29 ਮਾਰਚ 2004 ਮਾਨਾਂਵਾਲਾ ਰੇਲਵੇ ਸਟੇਸ਼ਨ ਉੱਤੇ ਪੁਲਿਸ ਗੋਲੀ ਨਾਲ ਸ਼ਹਾਦਤ। ਸੈਂਕੜੇ ਕਿਸਾਨ ਜੇਲ ਵਿੱਚ।

2011

ਜਿੱਤ

ਬਿਆਸ ਪੁਲ ਮੋਰਚਾ — ₹357 ਕਰੋੜ

6 ਦਸੰਬਰ 2011 ਤੋਂ ਪੱਕਾ ਮੋਰਚਾ। ₹357 ਕਰੋੜ 64 ਲੱਖ ਬਿਜਲੀ ਬਿੱਲ ਬਕਾਏ ਖਤਮ।

2014

ਸ਼ਹਾਦਤ

ਸ਼ਹੀਦ ਬਹਾਦਰ ਸਿੰਘ ਬੰਡਾਲਾ

6 ਦਸੰਬਰ 2011 ਤੋਂ ਪੱਕਾ ਮੋਰਚਾ। ₹357 ਕਰੋੜ 64 ਲੱਖ ਬਿਜਲੀ ਬਿੱਲ ਬਕਾਏ ਖਤਮ।

2020

ਅੰਦੋਲਨ

ਕਾਲੇ ਕਾਨੂੰਨ — ਰੇਲ ਮੋਰਚਾ

24 ਸਤੰਬਰ 2020 ਤੋਂ 169 ਦਿਨ ਰੇਲ ਮੋਰਚਾ। ਪੰਜਾਬ ਵਿੱਚ ਸਭ ਤੋਂ ਪਹਿਲੀ ਜਥੇਬੰਦੀ।

2021

ਇਤਿਹਾਸ

26 ਜਨਵਰੀ — ਦਿੱਲੀ ਰਿੰਗ ਰੋਡ ਪਰੇਡ

ਲੱਖਾਂ ਲੋਕਾਂ ਦੀ ਅਗਵਾਈ। ਹਜ਼ਾਰਾਂ ਪੁਲਿਸ ਨਾਕੇ ਤੋੜੇ। ਇਤਿਹਾਸ ਵਿੱਚ ਦਰਜ ਫੈਸਲਾ।

— ਸਾਡੇ ਮੁੱਲ

ਉਹ ਸੋਚ ਜੋ ਸਾਨੂੰ ਅੱਗੇ ਲੈ ਜਾਂਦੀ ਹੈ

ਜਥੇਬੰਦੀ ਦੀ ਤਾਕਤ ਇਸਦੇ ਸੰਗਠਨ ਵਿੱਚ ਹੈ — ਉੱਪਰ ਤੋਂ ਹੇਠਾਂ ਤੱਕ ਜਮਹੂਰੀ ਢਾਂਚਾ, ਜਿੱਥੇ ਹਰ ਆਗੂ ਲੋਕਾਂ ਪ੍ਰਤੀ ਜਵਾਬਦੇਹ ਹੈ।

ਜੁਝਾਰੂਪਣ

ਕਿਸੇ ਵੀ ਸਰਕਾਰ ਦੇ ਸਾਹਮਣੇ ਝੁਕਣਾ ਨਹੀਂ — ਹੱਕ ਦੀ ਲੜਾਈ ਬਿਨਾਂ ਸਮਝੌਤੇ।

ਜ਼ਮੀਨ ਨਾਲ ਜੁੜਾਅ

ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਦੀ ਅਸਲ ਸਮੱਸਿਆ — ਉਨ੍ਹਾਂ ਤੱਕ ਜਾ ਕੇ ਸਮਝਣਾ।

ਬੌਧਿਕ ਵਿਕਾਸ

ਸੁਣਨਾ, ਪੜ੍ਹਨਾ, ਲਿਖਣਾ — ਆਗੂਆਂ ਦਾ ਬੌਧਿਕ ਪੱਧਰ ਉੱਚਾ ਚੁੱਕਣਾ।ਕਿਸੇ ਵੀ ਸਰਕਾਰ ਦੇ ਸਾਹਮਣੇ ਝੁਕਣਾ ਨਹੀਂ — ਹੱਕ ਦੀ ਲੜਾਈ ਬਿਨਾਂ ਸਮਝੌਤੇ।

ਜਮਹੂਰੀ ਢਾਂਚਾ

ਡੈਲੀਗੇਟ ਇਜਲਾਸ ਵਿੱਚ ਚੋਣ, ਫੈਸਲੇ ਲੋਕਾਂ ਦੇ ਨੁਮਾਇੰਦਿਆਂ ਵੱਲੋਂ।

“ਏਕਾ ਕੁੱਲੀਆਂ ਛੱਪਰਾਂ ਢਾਰਿਆਂ ਦਾ, ਪਤਾ ਨਹੀਂ ਆ ਕਦੋਂ ਤਰਥੱਲ ਆਜੇ —

ਇਨਕਲਾਬ ਨੇ ਦਰਦੀਆ ਰੁਕਣਾ ਨਹੀਂ, ਚਾਹੇ ਅੱਜ ਆਜੇ ਚਾਹੇ ਕੱਲ੍ਹ ਆਜੇ।”

ਇਹ ਸ਼ਬਦ ਬੀ.ਏ. ਦੇ ਅਖੀਰਲੇ ਸਾਲ ਵਿੱਚ ਖਿਚਵਾਈ ਫੋਟੋ ਉੱਤੇ ਕੈਪਸ਼ਨ ਲਿਖੇ ਗਏ ਸਨ। ਉਸ ਸਮੇਂ ਦੀ ਸੋਚ ਤੋਂ ਲੈ ਕੇ ਅੱਜ ਤੱਕ — ਜਥੇਬੰਦੀ ਉਸੇ ਸੋਚ ਦੇ ਰਾਹ ਉੱਤੇ ਚੱਲਦੀ ਰਹੀ ਹੈ।

ਸੰਘਰਸ਼ਾਂ ਦੀ ਤਾਕਤ

₹357cr

ਬਕਾਏ ਖਤਮ

3

ਕਾਲੇ ਕਾਨੂੰਨ ਵਾਪਸ

— ਪ੍ਰਕਾਸ਼ਨ

ਕਿਸਾਨ ਮਜ਼ਦੂਰ ਕਾਫ਼ਲਾ

ਜਥੇਬੰਦੀ ਦਾ ਅਧਿਕਾਰਕ ਪ੍ਰਕਾਸ਼ਨ — ਸੰਘਰਸ਼, ਵਿਚਾਰ ਤੇ ਖ਼ਬਰਾਂ।

ਸੰਘਰਸ਼ ਵਿੱਚ

ਸਾਡੇ ਨਾਲ ਆਓ

ਜਥੇਬੰਦੀ ਨਾਲ ਜੁੜਨ ਲਈ, ਕੋਈ ਮੁੱਦਾ ਦੱਸਣ ਲਈ, ਜਾਂ ਕਾਫ਼ਲਾ ਮੈਗਜ਼ੀਨ ਬਾਰੇ ਜਾਣਕਾਰੀ ਲਈ ਸੰਪਰਕ ਕਰੋ।

📞 98145-63503 ਉੱਤੇ ਕਾਲ ਕਰੋ